Patiala: 30 May, 2020
International Webinar on Post-Covid Challenges before Indian Education System organized at Multani Mal Modi College, Patiala
Multani Mal Modi College, Patiala and Council for Teacher Education Foundation (CTEF) Punjab and Chandigarh chapter jointly organized a one day International webinar on the topic of ‘Post-Covid challenges before Indian Education System’ to discuss the problems, challenges and impact of Crona pandemic on the Indian educational system and what should be the future strategies for inclusive education for all. Key- note speaker in this webinar was Prof. Nilima Bhagabati, National Secretary General (CTEF) and Prof. Emeritus, Guwdhati University. College Principal Dr. Khushvinder Kumar inaugurated the webinar and said that in the Post-Covid world educational systems are going to change in a number of ways and it is important to make our educational system more techno- centric, inclusive and student-friendly for better future. Presenting his findings on the topic of, ‘Issues and Outcomes of On-line Education’ he demonstrated how EWS and rural students were least benefitted by the on-line mode and class room teaching is still the most effective way of learning. He also shared his concerns about the future of teaching /research over-powered by techno-centric managers instead of teachers leading to unethical practices in education.
In her key-note address Prof. Nilima Bhagabati explored various repercussions of digital mode of education in light of new guidelines by University Grants Commission. She discussed with help of evidence based data that the closure of educational institutions and lockdown has deprived large number of rural and under-privileged students from opportunities and facilities of learning. She said that although interactive teaching and class- room teaching is best way of teaching but for going digital/On-line mode we need to revise not only our outlook about how and what to teach but also to develop new inclusive methods to make our students future ready.
In her presentation on the theme, ‘India and New Zealand comparison: use of ICT’ Dr. Randeep Randhawa , Lecturer, ICL Graduate Business School, Lorne Street, Auckland, New Zealand discussed the teaching methodologies and strategies adopted by educational system of New Zealand to develop critical thinking and various skills among its students to make them responsible citizens. She also discussed the differences between Indian and New Zealand educational system in the areas of testing and assessment of students.
In his presentation Dr. B. B. Singla, Assistant professor, School of management Studies, Punjabi University, Patiala in his topic, ‘Online Education: Emerging Challenges’ talked about the various psychological, social, on-line, and technological problems faced by the students and teachers .He said that technology and On-line methods are changing the way of developing and dissemination of e-learning material and teaching content. Dr. Jaspal Singh University of Jammu initiated the discussion session.
The webinar was coordinated by Dr. Yogeash Sharma, Associate Professor, Ramgarhia College of Education, Phagwara and Dr. Rohit Sachdeva, Assistant Professor, M. M. Modi College, Patiala. Dr. Pargat Singh Garcha, Secretary (CTEF Pb & Chd.) presented the vote of thanks. More than 200 teachers from the states of Punjab, Haryana, J&K, Chandigarh, Gujarat, Maharashtra, Kerala, Assam and Manipur participated in the webinar.
ਪਟਿਆਲਾ: 30 ਮਈ, 2020
ਮੋਦੀ ਕਾਲਜ ਵੱਲੋਂ ‘ਕਰੋਨਾ–ਮਹਾਂਮਾਰੀ ਤੋਂ ਬਾਅਦ ਭਾਰਤੀ ਸਿੱਖਿਆ–ਪ੍ਰਬੰਧ ਨੂੰ ਦਰਪੇਸ਼ ਚੁਣੌਤੀਆਂ‘ ਵਿਸ਼ੇ ਤੇ ਇੱਕ–ਰੋਜਾ ਅੰਤਰ–ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕੌਂਸਲ ਫ਼ਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ (ਸੀ.ਟੀ.ਈ.ਐਫ਼) ਪੰਜਾਬ ਐਂਡ ਚੰਡੀਗੜ੍ਹ ਚੈਪਟਰ ਨਾਲ ਮਿਲਕੇ ਸਾਂਝੇ ਤੌਰ ਤੇ ‘ਕਰੋਨਾ-ਮਹਾਂਮਾਰੀ ਤੋਂ ਬਾਅਦ ਭਾਰਤੀ ਸਿੱਖਿਆ-ਪ੍ਰਬੰਧ ਨੂੰ ਦਰਪੇਸ਼ ਚੁਣੌਤੀਆਂ’ ਵਿਸ਼ੇ ਤੇ ਇੱਕ-ਰੋਜਾ ਅੰਤਰ-ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਦਾ ਉਦੇਸ਼ ਕਰੋਨਾ ਮਹਾਂਮਾਰੀ ਕਾਰਨ ਭਾਰਤੀ ਸਿੱਖਿਆ ਪ੍ਰਬੰਧ ਦੇ ਸਨਮੁੱਖ ਉੱਭਰੀਆਂ ਨਵੀਆਂ ਚੁਣੌਤੀਆਂ, ਮੁਸ਼ਕਲਾਂ ਅਤੇ ਮਹਾਂਮਾਰੀ ਦੇ ਭਵਿੱਖੀ ਪ੍ਰਭਾਵਾਂ ਬਾਰੇ ਨਾ ਸਿਰਫ਼ ਚਰਚਾ ਕਰਨਾ ਸੀ, ਸਗੋਂ ਭਵਿੱਖੀ ਸਿੱਖਿਆ-ਨੀਤੀਆਂ ਤੇ ਨਜ਼ਰਸਾਨੀ ਕਰਨਾ ਵੀ ਸੀ। ਇਸ ਵੈਬੀਨਾਰ ਵਿੱਚ ਮੁੱਖ ਵਕਤਾ ਵਜੋਂ ਪ੍ਰੋ. ਨੀਲਿਮਾ ਭਗਵਤੀ, ਨੈਸ਼ਨਲ ਜਨਰਲ ਸੈਕਟਰੀ (ਸੀ.ਟੀ.ਈ.ਐਫ਼.) ਅਤੇ ਪ੍ਰੋ. ਐਮੀਰਟਸ ਗੁਹਾਟੀ ਯੂਨੀਵਰਸਿਟੀ ਨੇ ਸੰਬੋਧਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਵੈਬੀਨਾਰ ਦਾ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਦੁਨੀਆਂ ਭਰ ਵਿੱਚ ਸਿੱਖਿਆ ਪ੍ਰਬੰਧਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਹਨ ਅਤੇ ਸਾਨੂੰ ਆਪਣੇ ਸਿੱਖਿਆ-ਪ੍ਰਬੰਧ ਨੂੰ ਤਕਨੀਕੀ ਤੌਰ ਤੇ ਵੱਧ-ਸਮਰੱਥ, ਸਾਰਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਵਿਦਿਆਰਥੀ-ਪੱਖੀ ਬਣਾਉਣ ਲਈ ਯਤਨ ਕਰਨ ਚਾਹੀਦੇ ਹਨ। ਉਹਨਾਂ ਨੇ ‘ਆਨ-ਲਾਈਨ ਐਜੂਕੇਸ਼ਨ ਦੇ ਮੁੱਦੇ ਅਤੇ ਨਤੀਜੇ’ ਵਿਸ਼ੇ ਉੱਪਰ ਕਾਲਜ ਵੱਲੋਂ ਕੀਤੇ ਅਧਿਐਨਾਂ ਅਤੇ ਕੁੱਝ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਕਿਵੇਂ ਆਨ-ਲਾਈਨ ਸਿਸਟਮ ਰਾਹੀਂ ਹੁੰਦੀ ਪੜ੍ਹਾਈ ਤੱਕ ਪੇਂਡੂ ਅਤੇ ਗਰੀਬ ਵਰਗਾਂ ਦੇ ਬੱਚਿਆਂ ਦੀ ਪਹੁੰਚ ਦੂਜੇ ਵਿਅਿਦਾਰਥੀਆਂ ਦੇ ਮੁਕਾਬਲੇ ਘੱਟ ਹੈ ਅਤੇ ਰੈਗੂਲਰ ਕਲਾਸਾਂ ਵਾਲੀ ਵਿਧੀ ਜ਼ਿਆਦਾ ਕਾਰਗਰ ਹੈ। ਉਹਨਾਂ ਨੇ ਸਿੱਖਿਆ-ਪ੍ਰਬੰਧ ਦੇ ਭਵਿੱਖ ਸਬੰਧੀ ਆਪਣੇ ਖ਼ਦਸੇ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਪੜਾਉਣ ਤੇ ਖੋਜ ਦਾ ਕੰਮ ਤਕਨੀਕੀ-ਪ੍ਰਬੰਧਕਾਂ ਦੇ ਹੱਥਾਂ ਵਿੱਚ ਸਿਮਟ ਜਾਵੇ ਅਤੇ ਸਿੱਖਿਆ-ਪ੍ਰਬੰਧ ਅਨੈਤਿਕ ਤੇ ਅਯੋਗ ਢੰਗਾਂ ਦਾ ਸ਼ਿਕਾਰ ਹੋ ਜਾਵੇੇ।
ਆਪਣੇ ਮੁੱਖ ਭਾਸ਼ਣ ਵਿੱਚ ਬੋਲਦਿਆਂ ਪ੍ਰੋ. ਨੀਲਿਮਾ ਭਗਵਤੀ ਨੇ ਡਿਜ਼ੀਟਲ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਅਤੇ ਉਸਦੇ ਨਤੀਜਿਆਂ ਬਾਰੇ ਯੂ.ਜੀ.ਸੀ. ਵੱਲੋਂ ਜਾਰੀ ਹਦਾਇਤਾਂ ਦੇ ਮੱਦੇ-ਨਜ਼ਰ ਚਰਚਾ ਕੀਤੀ। ਉਹਨਾਂ ਨੇ ਵੱਖ-ਵੱਖ ਤੱਥਾਂ ਦੇ ਆਧਾਰ ਤੇ ਦੱਸਿਆ ਕਿ ਲਾਕ-ਡਾਊਨ ਅਤੇ ਸਿੱਖਿਆ-ਸੰਸਥਾਵਾਂ ਦੇ ਬੰਦ ਹੋਣ ਦਾ ਸਭ ਤੋਂ ਮਾੜਾ ਅਸਰ ਪੇਂਡੂ ਅਤੇ ਦੂਰ-ਦਰਾਜ਼ ਦੇ ਇਲਾਕਿਆਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਪਿਆ ਹੈ। ਉਹਨਾਂ ਨੇ ਕਿਹਾ ਕਿ ਕਲਾਸ ਰੂਮ ਵਿੱਚ ਪੜ੍ਹਾਈ ਜ਼ਿਆਦਾ ਪ੍ਰਭਾਵੀ ਤੇ ਲੰਬੇ ਅਸਰ ਵਾਲੀ ਹੋਣ ਦੇ ਬਾਵਜੂਦ ਮੌਜੂਦਾ ਹਾਲਤਾਂ ਵਿੱਚ ਸਾਨੂੰ ਅਧਿਆਪਕਾਂ ਵੱਜੋਂ ਨਾ ਸਿਰਫ਼ ਪੜਾਉਣ ਦੀ ਸੱਮਗਰੀ ਸਗੋਂ ਪੜਾਉਣ ਦੇ ਤਰੀਕੇ ਵੀ ਬਦਲਣੇ ਪੈਣਗੇ। ਸਾਨੂੰ ਵਧੀਆ ਭੱਵਿਖ ਲਈ ਵਿਦਿਆਰਥੀਆਂ ਦੇ ਹਿੱਤਾਂ ਮੁਤਾਬਿਕ ਨਵੇਂ ਢੰਗ ਈਜ਼ਾਦ ਕਰਨ ਦੀ ਜ਼ਰੂਰਤ ਹੈ।
ਇਸ ਵੈਬੀਨਾਰ ਵਿੱਚ ਆਈ.ਸੀ.ਐਲ. ਗ੍ਰੈਜੂਏਟ ਬਿਜ਼ਨਸ ਸਕੂਲ, ਲੋਰਨੇ ਸਟ੍ਰੀਟ, ਆਕਲੈਂਡ, ਨਿਯੂਜ਼ੀਲੈਂਡ ਵਿੱਚ ਪੜ੍ਹਾ ਰਹੇ ਡਾ. ਰਣਦੀਪ ਰੰਧਾਵਾ ਨੇ ਆਪਣੇ ਵਿਸ਼ੇ, ‘ਭਾਰਤ ਅਤੇ ਨਿਊਜ਼ੀਲੈਂਡ, ਤੁਲਨਾਤਮਕ ਅਧਿਐਨ: ਆਈ.ਸੀ.ਟੀ. ਦੀ ਵਰਤੋਂ’ ਤੇ ਬੋਲਦਿਆਂ ਨਿਊਜ਼ੀਲੈਂਡ ਦੇ ਸਿੱਖਿਆ-ਪ੍ਰਬੰਧ ਵੱਲੋਂ ਅਪਣਾਈਆਂ ਗਈਆਂ ਸਿੱਖਿਆ ਤਕਨੀਕਾਂ ਅਤੇ ਨੀਤੀਆਂ ਦੀ ਵਿਆਖਿਆ ਕੀਤੀ। ਉਹਨਾਂ ਦੱਸਿਆ ਕਿ ਨਿਊਜ਼ੀਲੈਂਡ ਦਾ ਸਿੱਖਿਆ-ਪ੍ਰਬੰਧ ਵਿਦਿਆਰਥੀਆਂ ਵਿੱਚ ਵਿਸ਼ਲੇਸ਼ਣ ਅਤੇ ਆਲੋਚਨਾ ਕਰਨ ਦੀ ਸਮਰੱਥਾ ਉਤਪੰਨ ਕਰਨ ਅਤੇ ਜ਼ਿੰਦਗੀ ਵਿੱਚ ਜ਼ਰੂਰੀ ਹੁਨਰ-ਤਕਨੀਕਾਂ ਨੂੰ ਵਿਕਸਿਤ ਕਰਨ ਤੇ ਆਧਾਰਿਤ ਹੈ ਤਾਂ ਕਿ ਉਹ ਜ਼ਿੰਮੇਵਾਰ ਨਾਗਰਿਕ ਬਣ ਸਕਣ। ਉਹਨਾਂ ਨੇ ਇਸ ਮੌਕੇ ਤੇ ਭਾਰਤੀ ਅਤੇ ਨਿਉਜ਼ੀਲੈਂਡ ਦੇ ਸਿੱਖਿਆ ਪ੍ਰਬੰਧਾਂ ਵਿੱਚ ਵਿਦਿਆਰਥੀਆਂ ਦਾ ਮੁੱਲੰਕਣ ਕਰਨ ਦੇ ਤਰੀਕਿਆਂ ਦੇ ਵਖਰੇਵੇਂ ਬਾਰੇ ਵੀ ਚਰਚਾ ਕੀਤੀ।
ਆਪਣੇ ਭਾਸ਼ਣ ਵਿੱਚ ਡਾ. ਬੀ.ਬੀ. ਸਿੰਗਲਾ, ਐਸਿਸਟੈਂਟ ਪ੍ਰੋਫੈਸਰ, ਸਕੂਲ ਆਫ਼ ਮੈਨੇਜਮੇਂਟ ਸਟੱਡੀਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬੋਲਦਿਆਂ ਕਿਹਾ ਕਿ ਇਸ ਵਿਸ਼ੇ ‘ਆਨ-ਲਾਈਨ ਐਜੂਕੇਸ਼ਨ: ਇਮਰਜਿੰਗ ਚੈਲੰਜਿਜ਼’ ਦੇ ਸੰਦਰਭ ਵਿੱਚ ਉਹਨਾਂ ਮਨੋਵਿਗਿਆਨਕ, ਸਮਾਜਿਕ, ਆਨ-ਲਾਈਨ ਅਤੇ ਤਕਨੀਕੀ ਦਬਾਉ ਤੇ ਦਿੱਕਤਾਂ ਦਾ ਅਧਿਐਨ ਕਰਨਾ ਲਾਜ਼ਮੀ ਹੈ, ਜਿਹੜੇ ਅਧਿਆਪਕ ਤੇ ਵਿਦਿਆਰਥੀ ਇਨ੍ਹਾਂ ਬਦਲੀਆਂ ਸਥਿਤੀਆਂ ਕਾਰਨ ਝੱਲ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਤਕਨੀਕ ਅਤੇ ਆਨ-ਲਾਈਨ ਢੰਗਾਂ ਨੇ ਈ-ਲਰਨਿੰਗ ਦੀ ਸਮੱਗਰੀ ਅਤੇ ਪੜਾਉਣ ਨਾਲ ਸਬੰਧਿਤ ਤਰੀਕਿਆਂ ਉੱਪਰ ਅਸਰ ਪਾਇਆ ਹੈ।
ਇਸ ਵੈਬੀਨਾਰ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜ੍ਹਣ ਅਤੇ ਤਕਨੀਕੀ ਕੁਸ਼ਲਤਾ ਲਈ ਇਸਦੇ ਕੋਆਰਡੀਨੇਟਰਸ ਡਾ. ਯੋਗੇਸ਼ ਸ਼ਰਮਾ, ਐਸੋਸੀਏਟ ਪ੍ਰੋਫੈਸਰ, ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ ਅਤੇ ਡਾ. ਰੋਹਿਤ ਸਚਦੇਵਾ, ਅਸਿਸਟੈਂਟ ਪ੍ਰੋਫੈਸਰ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦਾ ਖ਼ਾਸ ਯੋਗਦਾਨ ਰਿਹਾ। ਡਾ. ਪਰਗਟ ਸਿੰਘ ਗਰਚਾ, ਸੈਕਟਰੀ (ਸੀ.ਟੀ.ਈ.ਐਫ਼, ਪੰਜਾਬ ਤੇ ਚੰਡੀਗੜ੍ਹ) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਵੈਬੀਨਾਰ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਿੱਖਿਆ ਸੰਸਥਾਵਾਂ ਜਿਵੇਂ ਆਸਾਮ, ਜੰਮੂ-ਕਸ਼ਮੀਰ, ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰਾ, ਕੇਰਲਾ ਅਤੇ ਮਨੀਪੁਰ ਆਦਿ ਤੋਂ 200 ਤੋਂ ਵੱਧ ਡੈਲੀਗੇਟਾਂ ਨੇ ਸ਼ਿਰਕਤ ਕੀਤੀ ਤੇ ਆਨ-ਲਾਈਨ ਹਾਜ਼ਰੀ ਭਰੀ।